ਗੁਰੂ ਤੇਗ ਬਹਾਦਰ
ਮਿਉਜੀਅਮ, ਸ਼੍ਰੀ ਅਨੰਦਪੁਰ ਸਾਹਿਬ (Sri Guru Teg Bahadur Museum,Sri Anandpur
Sahib)
1977 ਈ. ਵਿੱਚ ਸ਼੍ਰੀ
ਗੁਰੂ ਤੇਗ ਬਹਾਦੁਰ ਸ਼ਹਾਦਤ ਦੀ ਤ੍ਰੈਸ਼ਤਾਬਦੀ ਤੇ ਪੰਜਾਬ ਸਰਕਾਰ ਨੇ ਸ਼੍ਰੀ ਆਨੰਦਪੁਰ ਸਾਹਿਬ ਵਿੱਚ
ਸ਼੍ਰੀ ਗੁਰੂ ਤੇਗ ਬਹਾਦੁਰ ਅਜਾਇਬ-ਘਰ ਦੀ ਸਥਾਪਨਾ ਦੀ ਯੋਜਨਾ ਤਿਆਰ ਕੀਤੀ ਗਈ। ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਦੇ ਨਜ਼ਦੀਕ
ਹੀ ਇਸ ਦੋ ਮੰਜਲਾ ਅਜਾਇਬ-ਘਰ ਦੀ ਉਸਾਰੀ ਕੀਤੀ ਗਈ। ਇਸ ਉੱਪਰ ਫਾਇਬਰ ਗਲਾਸ ਦੀ ਗੁੰਬਦਨੁਮਾ ਛੱਤ ਪਾਈ ਗਈ। 25
ਜਨਵਰੀ 1983 ਨੂੰ ਇਸ ਅਜਾਇਬ-ਘਰ ਦਾ ਉਦਘਾਟਨ
ਕੀਤਾ ਗਿਆ।
ਇਸ ਅਜਾਇਬ-ਘਰ ਸ਼੍ਰੀ
ਗੁਰੂ ਤੇਗ ਬਹਾਦੁਰ ਦੀ ਯਾਦ ਨੂੰ ਸਮਰਪਿਤ ਹੈ। ਇਸ ਵਿੱਚ ਸਿੱਖ ਇਤਿਹਾਸ ਦੀ ਸੰਘਰਸ਼ ਅਤੇ ਕੁਰਬਾਨੀ ਦੀ
ਮਹਾਨ ਗਾਥਾ ਨੂੰ ਮਸ਼ਹੂਰ ਪੰਜਾਬੀ ਚਿੱਤਰਕਾਰਾਂ:
ਕਿਰਪਾਲ ਸਿੰਘ , ਜਸਵੰਤ ਸਿੰਘ ਅਤੇ ਦੇਵਿੰਦਰ ਸਿੰਘ ਦੁਆਰਾ ਚਿੱਤਰਿਤ
ਕਰਵਾਇਆ ਗਿਆ ਹੈ। ਇਸ ਅਜਾਇਬ-ਘਰ ਸਮਾਂ : ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹੈ। ਇਹ ਅਜਾਇਬ-ਘਰ
ਸੋਮਵਾਰ ਨੂੰ ਬੰਦ ਰਹਿੰਦਾ ਹੈ।
ਅਜਾਇਬ ਘਰ ਵਿੱਚ
ਪ੍ਰਦਰਸ਼ਿਤ ਕੁਝ ਚਿੱਤਰ
No comments:
Post a Comment
Comment Here