ਪਿੰਗਲਵਾੜਾ
ਦੇ ਮੈਂਬਰਾਂ ਵੱਲੋਂ ਬਣਾਈਆਂ ਕਲਾਕ੍ਰਿਤੀਆਂ ਦੀ ਨੁਮਾਇਸ਼
ਸੰਸਥਾ ਪਿੰਗਲਵਾੜਾ ਦੇ ਬਾਨੀ ਭਗਤ ਪੂਰਨ
ਸਿੰਘ ਦੀ ਬਰਸੀ ਸਮਾਗਮ ਦੇ ਦੂਜੇ ਦਿਨ ਅੱਜ ਪਿੰਗਲਵਾੜਾ ਵਿੱਚ ਰਹਿ ਰਹੇ ਲੋਕਾਂ ਵੱਲੋਂ ਬਣਾਈਆਂ
ਕਲਾ ਕ੍ਰਿਤੀਆਂ ਅਤੇ ਵਸਤਾਂ ਦੀ ਨੁਮਾਇਸ਼ ਲਾਈ ਗਈ। ਇਸਦਾ ਉਦਘਾਟਨ ਸੰਸਥਾ ਦੀ ਮੁਖੀ ਡਾ. ਇੰਦਰਜੀਤ
ਕੌਰ ਨੇ ਕੀਤਾ। ਇਸ ਮੌਕੇ
ਡਾ. ਇੰਦਰਜੀਤ ਕੌਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਹ ਸਮੁੱਚੀਆਂ ਵਸਤਾਂ ਤੇ ਕਲਾ ਕ੍ਰਿਤਾਂ
ਪਿੰਗਲਵਾੜਾ ’ਚ ਦਾਖਲ
ਰੋਗੀਆਂ ਨੇ ਤਿਆਰ ਕੀਤੀਆਂ ਹਨ। ਇਨ੍ਹਾਂ ਰੋਗੀਆਂ ਨੂੰ ਇੱਥੇ ਮੁੜ ਵਸੇਬੇ ਦੇ ਪ੍ਰਬੰਧ ਤਹਿਤ ਕਿੱਤਾ
ਮੁਖੀ ਸਿਖਲਾਈ ਵੀ ਦਿੱਤੀ ਜਾਂਦੀ ਹੈ ਜਿਸ ਤਹਿਤ ਇਨ੍ਹਾਂ ਨੂੰ ਕੁਰਸੀਆਂ ਬੁੰਨਣਾ, ਮੋਮਬੱਤੀਆਂ ਬਣਾਉਣਾ, ਕਢਾਈ ਤੇ ਸਿਲਾਈ ਦਾ ਕੰਮ ਸਿਖਾਇਆ
ਜਾਂਦਾ ਹੈ। ਸੰਸਥਾ ਵੱਲੋਂ ਮੰਦਬੁੱਧੀ ਬੱਚਿਆਂ ਨੂੰ ਵੀ ਜੀਉਣ ਯੋਗ ਬਣਾਉਣ ਲਈ ਵਿਸ਼ੇਸ਼ ਸਿਖਲਾਈ
ਦਿੱਤੀ ਜਾਂਦੀ ਹੈ। ਇਨ੍ਹਾਂ ਵਿਸ਼ੇਸ਼ ਬੱਚਿਆਂ ਵੱਲੋਂ ਤਿਆਰ ਕੀਤੇ ਚਿੱਤਰਾਂ ਦਾ ਮੁਕਾਬਲਾ ਕਰਾਇਆ
ਗਿਆ। ਇਹ ਨੁਮਾਇਸ਼ ਪਿੰਗਲਵਾੜਾ ਦੇ ਮੁੱਖ ਦਫਤਰ ਵਿਖੇ ਲਾਈ ਗਈ ਸੀ, ਜਿਸਨੂੰ ਦੇਖਣ ਲਈ ਕਈ ਪਤਵੰਤੇ ਵੀ
ਪੁੱਜੇ ਹੋਏ ਸਨ। ਇਸ ਦੌਰਾਨ ਸੰਸਥਾ ਵੱਲੋਂ ਅਪਾਹਜ ਵਿਅਕਤੀਆਂ ਲਈ ਤਿਆਰ ਕੀਤੇ ਜਾਂਦੇ ਨਕਲੀ ਅੰਗਾਂ
ਦੀ ਵੀ ਪ੍ਰਦਰਸ਼ਨੀ ਲਾਈ ਗਈ ਸੀ। ਬਰਸੀ ਸਬੰਧੀ ਮਨਾਏ ਜਾ ਰਹੇ ਸਮਾਗਮ ਦੌਰਾਨ ਰੱਖੇ ਗਏ ਸ੍ਰੀ ਅਖੰਡ
ਪਾਠ ਦੇ ਭੋਗ 5 ਜੂਨ ਨੂੰ
ਪੈਣਗੇ।( ਪੰਜਾਬੀ ਟ੍ਰਿਬਿਊਨ, 4 ਅਗਸਤ 2012 )
No comments:
Post a Comment
Comment Here