ਮਹਾਰਾਜਾ ਰਣਜੀਤ
ਸਿੰਘ ਪੈਨੋਰਮਾ ਅੰਮ੍ਰਿਤਸਰ (Maharaja Ranjit Singh panorama , Amritsar)
ਸ਼ੇਰ-ਏ-ਪੰਜਾਬ
ਮਹਾਰਾਜਾ ਰਣਜੀਤ ਸਿੰਘ ਵਲੋਂ ਕੰਪਨੀ ਬਾਗ ਵਿਚ ਜਿੱਥੇ ਆਪਣੇ ਸ਼ਾਸਨਕਾਲ ਵਿਚ ਸਮਰ ਪੈਲੇਸ ਦੀ ਉਸਾਰੀ
ਕਰਵਾਈ ਗਈ ਸੀ ਉਥੇ ਹੀ ਕੰਪਨੀ ਬਾਗ ਵਿਚ ਕਈ ਇਤਿਹਾਸਿਕ ਉਸਾਰੀਆਂ ਕਰਕੇ ਪੁਰਾਤਨ ਸ਼ੈਲੀ ਨੂੰ ਜ਼ਿੰਦਾ
ਰੱਖਣ ਲਈ ਕੋਸ਼ਿਸ਼ ਕੀਤੀ ਗਈ ਸੀ। ਨਗਰ ਨਿਗਮ ਵਲੋਂ ਉਕਤ ਪਾਰਕ ਦੀ ਸੁੰਦਰਤਾ ਨੂੰ ਵਧਾਉਂਦੇ ਤੇ
ਇਤਿਹਾਸਿਕਤਾ ਨੂੰ ਜ਼ਿੰਦਾ ਰੱਖਦੇ ਹੋਏ ਪਾਰਕ ਵਿਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ
ਯਾਦਾਂ ਨੂੰ ਸਜਾਉਂਦੇ ਹੋਏ ਲੱਖਾਂ ਦੀ ਲਾਗਤ ਨਾਲ ਆਰਕਸ਼ਕ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਦੀ
ਉਸਾਰੀ ਕਰਵਾਈ ਗਈ ਸੀ।
ਕਰੋੜਾਂ ਦੀ ਲਾਗਤ
ਨਾਲ ਬਣਵਾਏ ਗਏ ਉਕਤ ਪੈਨੋਰਮਾ ਦਾ ਉਦਘਾਟਨ 18 ਨਵੰਬਰ 2001 ਨੂੰ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ
ਵਾਜਪਾਈ ਵਲੋਂ ਕੀਤਾ ਗਿਆ ਸੀ । ਸ਼ੇਰ-ਏ-ਪੰਜਾਬ
ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਵਿਚ ਮੌਜੂਦਾ ਸਮੇਂ ਵਿਚ ਨਗਰ ਨਿਗਮ ਦੇ 19 ਕਰਮਚਾਰੀ ਕੰਮ ਕਰ
ਰਹੇ ਹਨ। ਨਿੱਤ 100-150 ਤਕ
ਸੈਲਾਨੀ ਤੇ ਵਿਦੇਸ਼ੀ ਉਕਤ ਆਕਰਸ਼ਕ ਪੈਨੋਰਮਾ ਨੂੰ ਦੇਖਣ ਲਈ ਆਉਂਦੇ ਹਨ ਪਰ ਐਤਵਾਰ ਦੇ ਦਿਨ ਇਨ੍ਹਾਂ
ਦੀ ਗਿਣਤੀ ਵਿਚ ਵਾਧਾ ਹੁੰਦਾ ਜਾਂਦਾ ਹੈ।
ਉਕਤ ਪੈਨੋਰਮਾ ਵਿਚ
ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨਕਾਲ ਦੀਆਂ ਤਸਵੀਰਾਂ ਤੇ ਲਾਈਟ ਐਂਡ ਸਾਊਂਡ ਸਿਸਟਮ ਸ਼ੁਰੂ ਕਰਕੇ
ਸੈਲਾਨੀਆਂ ਤੇ ਸ਼ਰਧਾਲੂਆਂ ਦੇ ਮਨੋਰੰਜਨ ਦੀ ਭਰਪੂਰ ਕੋਸ਼ਿਸ਼ ਕੀਤੀ ਗਈ ਹੈ। ਲੋਕਾਂ ਦੀਆਂ ਜ਼ਰੂਰਤਾਂ
ਦਾ ਧਿਆਨ ਰੱਖਦੇ ਹੋਏ ਪੂਰੇ ਪੈਨੋਰਮਾ ਨੂੰ ਏਅਰਕੰਡੀਸ਼ਨ ਕੀਤਾ ਗਿਆ ਤਾਂ ਕਿ ਵਿਦੇਸ਼ੀ ਸੈਲਾਨੀਆਂ
ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਏ।
No comments:
Post a Comment
Comment Here