ਅੰਮ੍ਰਿਤਸਰ ਵਿਖੇ ਚਿੱਤਰਕਾਰੀ ਸਬੰਧੀ ਕੌਮੀ ਵਰਕਸ਼ਾਪ ਅੱਜ ਤੋਂ
ਆਰਟ ਗੈਲਰੀ ਅੰਮ੍ਰਿਤਸਰ ਵਿਖੇ ਲਗਾਈ ਜਾ ਰਹੀ ਚਿੱਤਰਕਾਰੀ ਵਰਕਸ਼ਾਪ ਸਬੰਧੀ ਜਾਣਕਾਰੀ ਦਿੰਦੇ ਹੋਏ ਸ: ਰਜਿੰਦਰ ਮੋਹਨ ਸਿੰਘ ਛੀਨਾ
ਅੰਮ੍ਰਿਤਸਰ, 26
ਅਕਤੂਬਰ (ਹਰਪ੍ਰੀਤ ਸਿੰਘ ਗਿੱਲ)- ਪੰਜਾਬ ਦੀ ਇਕੋ ਇਕ ਕਲਾ ਗੈਲਰੀ ਵਿਖੇ 'ਇੰਡੀਅਨ
ਅਕੈਡਮੀ ਆਫ਼ ਫਾਈਟ ਆਰਟਸ' ਅੰਮ੍ਰਿਤਸਰ ਵੱਲੋਂ ਤਿੰਨ ਰੋਜ਼ਾ ਕੌਮੀ ਪੱਧਰ ਦੀ ਚਿੱਤਰਕਾਰੀ
ਵਰਕਸ਼ਾਪ 27 ਤੋਂ 29 ਅਕਤੂਬਰ ਤੱਕ ਲਗਾਈ ਜਾ ਰਹੀ ਹੈ। ਜਿਸ 'ਚ ਦੇਸ਼
ਭਰ ਤੋਂ 30 ਉੱਘੇ ਚਿੱਤਰਕਾਰ ਦਰਸ਼ਕਾਂ ਦੇ ਸਾਹਮਣੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਅਕੈਡਮੀ ਦੇ
ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਦੱਸਿਆ ਕਿ ਆਉਣ ਵਾਲੇ ਸਮੂਹ ਚਿੱਤਰਕਾਰ ਆਪੋ ਆਪਣੀਆਂ
ਵੰਨਗੀਆਂ 'ਚ ਕਈ
ਦਹਾਕਿਆਂ ਤੋਂ ਮੁਹਾਰਤ ਹਾਸਲ ਕਰ ਰਹੇ ਹਨ। ਵਕਰਕਸ਼ਾਪ ਅਕੈਡਮੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ
ਨੂੰ ਸਮਰਪਿਤ ਹੋਵੇਗੀ ਅਤੇ ਉਨ੍ਹਾਂ ਦੇ ਧਰਮ ਪਤਨੀ ਸ੍ਰੀਮਤੀ ਪ੍ਰੇਮ ਲਤਾ ਇਸ ਮੌਕੇ ਵਿਸ਼ੇਸ਼ ਮਹਿਮਾਨ
ਵਜੋਂ ਹਾਜ਼ਰੀ ਭਰਨਗੇ। ਇਸ ਮੌਕੇ ਅਕੈਡਮੀ ਦੇ ਹੋਰ ਪ੍ਰਬੰਧਕ ਸਰਲਾ ਬੱਬਰ, ਵਰਿੰਦਰ
ਸਿੰਘ, ਸੁਖਦੇਵ
ਸਿੰਘ, ਓ. ਪੀ.
ਵਰਮਾ, ਗੁਰਜੀਤ
ਕੌਰ ਆਦਿ ਹਾਜ਼ਰ ਸਨ।
No comments:
Post a Comment
Comment Here