Sunday, October 28, 2012


ਅੰਮ੍ਰਿਤਸਰ ਵਿਖੇ ਚਿੱਤਰਕਾਰੀ ਸਬੰਧੀ ਕੌਮੀ ਵਰਕਸ਼ਾਪ ਅੱਜ ਤੋਂ



ਆਰਟ ਗੈਲਰੀ ਅੰਮ੍ਰਿਤਸਰ ਵਿਖੇ ਲਗਾਈ ਜਾ ਰਹੀ ਚਿੱਤਰਕਾਰੀ ਵਰਕਸ਼ਾਪ ਸਬੰਧੀ ਜਾਣਕਾਰੀ ਦਿੰਦੇ ਹੋਏ ਸ: ਰਜਿੰਦਰ ਮੋਹਨ ਸਿੰਘ ਛੀਨਾ 
ਅੰਮ੍ਰਿਤਸਰ, 26 ਅਕਤੂਬਰ (ਹਰਪ੍ਰੀਤ ਸਿੰਘ ਗਿੱਲ)- ਪੰਜਾਬ ਦੀ ਇਕੋ ਇਕ ਕਲਾ ਗੈਲਰੀ ਵਿਖੇ 'ਇੰਡੀਅਨ ਅਕੈਡਮੀ ਆਫ਼ ਫਾਈਟ ਆਰਟਸ' ਅੰਮ੍ਰਿਤਸਰ ਵੱਲੋਂ ਤਿੰਨ ਰੋਜ਼ਾ ਕੌਮੀ ਪੱਧਰ ਦੀ ਚਿੱਤਰਕਾਰੀ ਵਰਕਸ਼ਾਪ 27 ਤੋਂ 29 ਅਕਤੂਬਰ ਤੱਕ ਲਗਾਈ ਜਾ ਰਹੀ ਹੈ। ਜਿਸ 'ਚ ਦੇਸ਼ ਭਰ ਤੋਂ 30 ਉੱਘੇ ਚਿੱਤਰਕਾਰ ਦਰਸ਼ਕਾਂ ਦੇ ਸਾਹਮਣੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਅਕੈਡਮੀ ਦੇ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਦੱਸਿਆ ਕਿ ਆਉਣ ਵਾਲੇ ਸਮੂਹ ਚਿੱਤਰਕਾਰ ਆਪੋ ਆਪਣੀਆਂ ਵੰਨਗੀਆਂ 'ਚ ਕਈ ਦਹਾਕਿਆਂ ਤੋਂ ਮੁਹਾਰਤ ਹਾਸਲ ਕਰ ਰਹੇ ਹਨ। ਵਕਰਕਸ਼ਾਪ ਅਕੈਡਮੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਨੂੰ ਸਮਰਪਿਤ ਹੋਵੇਗੀ ਅਤੇ ਉਨ੍ਹਾਂ ਦੇ ਧਰਮ ਪਤਨੀ ਸ੍ਰੀਮਤੀ ਪ੍ਰੇਮ ਲਤਾ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰਨਗੇ। ਇਸ ਮੌਕੇ ਅਕੈਡਮੀ ਦੇ ਹੋਰ ਪ੍ਰਬੰਧਕ ਸਰਲਾ ਬੱਬਰ, ਵਰਿੰਦਰ ਸਿੰਘ, ਸੁਖਦੇਵ ਸਿੰਘ, ਓ. ਪੀ. ਵਰਮਾ, ਗੁਰਜੀਤ ਕੌਰ ਆਦਿ ਹਾਜ਼ਰ ਸਨ।

Saturday, September 29, 2012


ਪੱਥਰ ਤੋਂ ਰੰਗ ਤੱਕ
ਪੰਨੇ: 216, ਮੁੱਲ: 200 ਰੁਪਏ
ਪ੍ਰਕਾਸ਼ਕ: ਸਿੰਘ ਬ੍ਰਦਰਜ਼ ਅੰਮ੍ਰਿਤਸਰ।
ਗੌਤਮ ਤੋਂ ਤਾਸਕੀ ਤਕਤੇ ਆਰਟ ਤੋਂ ਬੰਦਗੀ ਤਕਤੋਂ ਬਾਅਦ ਹਰਪਾਲ ਸਿੰਘ ਪੰਨੂ ਵੱਲੋਂ ਲਿਖੀ ਚਰਚਾ ਅਧੀਨ ਪੁਸਤਕ ਪੱਥਰ ਤੋਂ ਰੰਗ ਤੱਕਵਡੇਰਿਆਂ ਦੀ ਸਾਖੀ ਦਾ ਇਹ ਤੀਜਾ ਭਾਗ ਹੈ। ਇਸ ਵਿਚ ਮਾਈਕਲਏਂਜਲੋ, ਵਾਨ ਗਾਗ, ਕਾਫ਼ਕਾ ਦੀ ਪਤਨੀ ਦੋਰਾ, ਈਦੀ ਤੇ ਅੰਮ੍ਰਿਤਾ ਸ਼ੇਰਗਿੱਲ ਦੀਆਂ ਸਾਖੀਆਂ ਸ਼ਾਮਲ ਹਨ। ਇਸ ਪੁਸਤਕ ਦੀ ਵਾਕਫ਼ੀਦਿੰਦਿਆਂ ਪੰਨੂ ਵੱਲੋਂ ਲਿਖਿਆ ਗਿਆ ਹੈ ਕਿ ਜੀਵਨ ਗਤੀਸ਼ੀਲ ਹੈ। ਕੁਝ ਸ਼ਖਸ ਮੌਤ ਉਪਰੰਤ ਆਪਣੀ ਗਤੀ ਦੀਆਂ ਲਕੀਰਾਂ ਛੱਡ ਜਾਂਦੇ ਹਨ। ਇਹੋ ਨਿਸ਼ਾਨ ਪਾਠਕਾਂ ਨੂੰ ਦਿਖਾਉਣ ਦਾ ਯਤਨ ਕੀਤਾ ਹੈ।
ਨਿਰਸੰਦੇਹ ਹਰਪਾਲ ਸਿੰਘ ਪੰਨੂ ਦਾ ਇਹ ਯਤਨ ਕਾਫ਼ੀ ਕਾਮਯਾਬ ਹੈ। ਉਸ ਦੀ ਸ਼ੈਲੀ ਬੜੀ ਸਰਲ, ਸਪਸ਼ਟ ਤੇ ਦਿਲਚਸਪ ਹੈ। ਪਰ ਸਾਡੀ ਜਾਚੇ ਜੇ ਕਿਤੇ ਪੰਨੂ ਜੀ ਆਪਣੀ ਲਿਖਣ ਸ਼ੈਲੀ ਨੂੰ ਥੋੜ੍ਹਾ ਜਿਹਾ ਸੰਜਮੀ ਰੂਪ ਦੇ ਦੇਣ ਤਾਂ ਗੱਲ ਸੋਨੇ ਤੇ ਸੁਹਾਗੇ ਵਾਲੀ ਹੋ ਸਕਦੀ ਹੈ। ਰਚਨਾਤਮਕ ਜਗਤ ਅੰਦਰ ਸੰਜਮਤਾ ਦਾ ਆਪਣਾ ਸੁਹੱਪਣ ਹੁੰਦਾ ਹੈ।
ਉਪਰੋਕਤ ਵਰਣਿਤ ਪੰਜਾਂ ਵਡੇਰਿਆਂ ਬਾਰੇ ਪੰਨੂ ਨੇ ਵੱਖ-ਵੱਖ ਸਰੋਤਾਂ ਤੇ ਪੁਸਤਕਾਂ ਦੇ ਅਧਿਐਨ ਉਪਰੰਤ ਆਪਣੇ ਨਿਵੇਕਲੇ ਸਿਰਜਣਾਤਮਕ ਅੰਦਾਜ਼ ਵਿਚ ਪਾਠਕਾਂ ਨੂੰ ਕਮਾਲ ਦੀ ਜਾਣਕਾਰੀ ਦਿੱਤੀ ਹੈ। ਵੱਡੀਆਂ ਸ਼ਖਸੀਅਤਾਂ ਬਾਰੇ ਪਾਠਕ ਨੂੰ ਏਨਾ ਕੁਝ ਪੜ੍ਹਨ ਨੂੰ ਇੱਕੋ ਪੁਸਤਕ ਵਿਚ ਮਿਲ ਜਾਂਦਾ ਹੈ ਕਿ ਸੰਬਧਤ ਵਿਅਕਤੀਆਂ ਬਾਰੇ ਹੋਰ ਪੁਸਤਕਾਂ ਭਾਲਣ/ਪੜ੍ਹਨ ਦੀ ਬਹੁਤੀ ਤਾਂਘ ਹੀ ਨਹੀਂ ਰਹਿੰਦੀ। ਸੋ ਇਨ੍ਹਾਂ ਸ਼ਖਸੀਅਤਾਂ ਬਾਰੇ ਸੰਪੂਰਨ ਰੂਪ ਚ ਜਾਣਨ ਲਈ ਪੁਸਤਕ ਪੜ੍ਹਨੀ ਬਹੁਤ ਜ਼ਰੂਰੀ ਹੈ। ਪੰਨੂ ਦੀ ਵਾਰਤਕ ਸ਼ੈਲੀ ਦੇ ਕੁਝ ਅੰਸ਼ ਇੱਥੇ  ਲਿਖੇ ਜਾਂਦੇ ਹਨ:-
- ਆਰਟ ਦਾ ਦੁਸ਼ਮਣ ਪੋਪ ਪਾਲ ਚੌਥਾ ਅਚਾਨਕ ਮਰ ਗਿਆ। ਲੋਕਾਂ ਨੇ ਰੱਬ ਦੇ ਸ਼ੁਕਰਾਨੇ ਦੇ ਜਲੂਸ ਕੱਢੇ। ਉਸ ਦਾ ਬੁੱਤ ਤੋੜ ਕੇ ਗਲੀਆਂ ਵਿਚ ਸਿਰ ਭਾਰ ਘਸੀਟਿਆ ਤੇ ਦਰਿਆ ਵਿਚ ਸੁੱਟ ਆਏ। ਬਹੁਤ ਸਾਰੇ ਬੰਦੀ, ਜਿਨ੍ਹਾਂ ਨੂੰ ਕਾਫ਼ਰ ਐਲਾਨ ਕੇ ਅੱਗ ਵਿਚ ਸਾੜਨਾ ਸੀ, ਰਿਹਾਅ ਕੀਤੇ ਗਏ।’    -(ਪੰਨਾ-47)
- ਕੁੜੀ ਦੀ ਮਾਂ ਰਸਤਾ ਭੁੱਲ ਗਈ। ਉਸ ਨੇ ਉੱਚੇ ਟਿੱਲੇ ਤੇ ਖਲੋਕੇ ਵਾਜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਵਾਜ ਦੀ ਗੂੰਜ ਪਰਤਦੀ ਪਰ ਹੁੰਗਾਰਾ ਕੋਈ ਨਹੀਂ। ਉਜਾੜ ਵਿਚ ਸੱਪਾਂ ਦੇ ਫੁੰਕਾਰੇ ਸੁਣਾਈ ਦਿੰਦੇ। ਈਦੀ ਨੇ ਗੱਡੀ ਦੀਆਂ ਲਾਈਟਾਂ ਬਾਲ ਦਿੱਤੀਆਂ। ਸਾਹਮਣੇ ਚਾਰ ਨਕਾਬਪੋਸ਼ ਘੋੜਸਵਾਰ ਬੰਦੂਕਾਂ ਲਈ ਖਲੋਤੇ ਦਿੱਸੇ। ਔਰਤ ਦੌੜਦੀ ਹੋਈ ਟਿੱਲੇ ਤੋਂ ਉੱਤਰ ਕੇ ਗੱਡੀ ਵਿਚ ਵੜ ਗਈ। ਦੱਸਿਆ, ਇਹ ਕੋਲਹਰੀ ਦੇ ਖਤਰਨਾਕ ਡਾਕੂ ਨੇ। ਪਹਿਲਾਂ ਗੋਲੀ ਮਾਰਦੇ ਨੇ, ਫੇਰ ਦੇਖਦੇ ਨੇ ਜਿਸ ਨੂੰ ਗੋਲੀ ਵੱਜੀ ਉਹ ਕੌਣ ਸੀ।                -(ਪੰਨਾ-161)
- ਜੁਆਨ ਹੋਣ ਉਪਰੰਤ ਉਸ ਦੀ ਰੋਮਾਂਟਿਕ ਖੁੱਲ੍ਹ ਖੇਡ ਇਸ ਪਿਛੋਕੜ ਦਾ ਉਪਭਾਵਕ, ਨਾਦਾਨ ਪ੍ਰਤੀਕਰਮ ਹੈ। ਬਗਾਵਤ ਜੇ ਸਾਰਥਿਕ ਸਿੱਟਿਆਂ ਵੱਲ ਨਹੀਂ ਤੁਰੀ ਤਾਂ ਵਿਆਪਕ ਤਬਾਹੀ ਤੋਂ ਇਲਾਵਾ ਕੀ ਹਾਸਲ ਹੋਣਾ ਹੈ? ਇਸ ਨਾਲ ਮਿਲਦੀ ਜੁਲਦੀ ਬਗਾਵਤ ਅੰਮ੍ਰਿਤਾ ਪ੍ਰੀਤਮ ਨੇ ਵੀ ਕੀਤੀ ਸੀ। ਅੰਮ੍ਰਿਤਾ ਪ੍ਰੀਤਮ ਦਾ ਸਵੈਕਥਨ ਹੈ, ਜਿਵੇਂ ਕੰਜਰਾਂ ਕੋਲ ਕਾਫ਼ੀ ਸਾਰਾ ਹੁਨਰ ਹੁੰਦਾ ਹੈ, ਉਵੇਂ, ਅਸੀਂ ਜਿਹੜੇ ਕਲਾਕਾਰ ਹਾਂ, ਸਾਡੇ ਕੋਲ ਕਾਫ਼ੀ ਸਾਰਾ ਕੰਜਰਖ਼ਾਨਾ ਹੈ।    (ਪੰਨਾ-179)
ਆਦਿ ਤੋਂ ਅੰਤ ਤਕ ਪੂਰੀ ਪੁਸਤਕ ਪੜ੍ਹਨਯੋਗ ਹੈ। - ਹਰਮੀਤ ਸਿੰਘ ਅਟਵਾਲ
(ਪੰਜਾਬੀ ਟ੍ਰਿਬਿਊਨ  29 –ਸਤੰਬਰ –  2012

Saturday, September 22, 2012


ਅਮੂਰਤ ਚਿੱਤਰ!




ਇਹ ਕਿਤਾਬ ਪ੍ਰਸਿੱਧ ਕਲਾਕਾਰ ਅਰਪਨਾ ਕੌਰ ਦੀ ਸਮੁੱਚੀ ਕਲਾ ਯਾਤਰਾ ਦੇ ਦਰਸ਼ਨ ਕਰਵਾਉਣ ਵਾਲੀ ਇੱਕ ਸੁੰਦਰ ਰਚਨਾ ਹੈ। ਕਿਤਾਬ ਵਿੱਚ ਅਰਪਨਾ ਦੇ 1963 ਤੋਂ ਸ਼ੁਰੂ ਹੋ ਕੇ ਹੁਣ ਤੱਕ ਦੇ ਬਣਾਏ ਚਿੱਤਰ ਹਨ। ਇਨ੍ਹਾਂ ਚਿੱਤਰ ਲੜੀਆਂ ਤੋਂ ਕਲਾਕਾਰ ਦਾ ਵਿਕਾਸ ਪ੍ਰਤੱਖ ਨਜ਼ਰ ਆਉਂਦਾ ਹੈ। ਸਮੇਂ-ਸਮੇਂ ਜਿਹੜੇ-ਜਿਹੜੇ ਸਵੈਆਤਮਕ, ਸਮਾਜਕ ਜਾਂ ਰਾਜਨੀਤਕ ਅੰਤਰ ਦਵੰਦ ਕਲਾਕਾਰ ਨੂੰ ਪਰੇਸ਼ਾਨ ਜਾਂ ਪ੍ਰਭਾਵਿਤ ਕਰਦੇ ਰਹੇ ਹਨ, ਇਨ੍ਹਾਂ ਚਿੱਤਰਾਂ ਵਿੱਚ ਵਿਖਾਈ ਦਿੰਦੇ ਹਨ। ਇੱਕ ਸੁਹਿਰਦ ਟਿੱਪਣੀਕਾਰ ਵਜੋਂ ਕਲਾਕਾਰ ਇਨ੍ਹਾਂ ਚਿੱਤਰਾਂ ਵਿੱਚ ਹਾਜ਼ਰ ਹੈ। ਇਸ ਕਿਤਾਬ ਵਿੱਚ ਯਸ਼ੋਧਰਾ ਡਾਲਮੀਆ ਦੀ ਅਰਪਨਾ ਨਾਲ ਕੀਤੀ ਇੱਕ ਲੰਮੀ ਮੁਲਾਕਾਤ ਹੈ, ਜਿਸ ਵਿੱਚ ਅਰਪਨਾ ਨੇ ਅਪਣੀ ਰਚਨਾ ਪ੍ਰਕਿਰਿਆ, ਆਪਣੇ ਅਨੁਭਵਾਂ ਬਾਰੇ ਦੱਸਿਆ ਹੈ। ਇੱਕ ਥਾਂ ਦੱਸਦੀ ਹੈ ਕਿ ਕਿਵੇਂ 1980 ਵਿੱਚ ਉਸ ਨੇ ਮੁੰਬਈ ਵਿੱਚ ਪਹਿਲਾ ਸ਼ੋਅ ਕੀਤਾ, ਜਿਸ ਵਿੱਚ ਹੁਸੈਨ ਨੇ ਉਸ ਦੀ ਇੱਕ ਪੇਂਟਿੰਗ 3500 ਰੁਪਏ ਵਿੱਚ ਖਰੀਦੀ। ਇਹ ਉਹ ਸਮਾਂ ਸੀ ਜਦੋਂ ਕਲਾ ਕਿਰਤਾਂ ਕਿਤੇ ਵਿਰਲੀਆਂ ਟਾਂਵੀਆਂ ਹੀ ਵਿਕਦੀਆਂ ਸਨ। ਮੁਲਕ ਵਿੱਚ ਚਿੱਤਰਕਾਰਾਂ ਦੀ ਇੰਨੀ ਪੁੱਛ ਨਹੀਂ ਸੀ ਹੁੰਦੀ, ਜਦੋਂਕਿ ਅੱਜ ਸਥਿਤੀ ਬਦਲ ਗਈ ਹੈ। ਉਸ ਨੇ ਮੋਬਾਈਲ ਇਸ ਕਰਕੇ ਨਹੀਂ ਰੱਖਿਆ ਹੋਇਆ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਉਸ ਦਾ ਪਿੱਛਾ ਕੀਤਾ ਜਾ ਰਿਹਾ ਹੈ।
ਪ੍ਰਸਿੱਧ ਪੰਜਾਬੀ ਲੇਖਕਾ ਅਜੀਤ ਕੌਰ ਦੀ ਇਹ ਪ੍ਰਸਿੱਧ ਧੀ, ਜਦੋਂ ਵੀ ਇਸ ਦੀ ਕੋਈ ਪੇਂਟਿੰਗ ਵਿਕਦੀ ਹੈ, ਇੱਕ ਕਿਤਾਬ ਜ਼ਰੂਰ ਖਰੀਦਦੀ ਹੈ।
ਇਸ ਕਿਤਾਬ ਵਿੱਚ ਗਾਇਤ੍ਰੀ ਸਿਨਹਾ, ਸੁਨੀਤ ਚੋਪੜਾ, ਉਮਾ ਨਈਅਰ, ਜੌਹਨ ਐÎੱਚ ਬਾਉਲਜ਼, ਨੀਮਾ ਸਮਿੱਥ, ਰੁਬੀਨਾ ਕਰੋਡੇ ਜਿਹੇ ਕਲਾ ਪਾਰਖੂਆਂ ਦੇ ਲੇਖ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ ਅਰਪਨਾ ਦੀ ਕਲਾ ਸਾਧਨਾ, ਉਸ ਦੇ ਸਫ਼ਰ ਦਾ ਲੇਖਾ-ਜੋਖਾ ਹੈ, ਜਿਹੜੇ ਉਨ੍ਹਾਂ ਮੁੱਲਵਾਨ ਕਲਾ ਤੱਤਾਂ ਦਾ ਵਿਸ਼ਲੇਸ਼ਣ ਕਰਦੇ ਹਨ ਜਿਨ੍ਹਾਂ ਕਰਕੇ ਅਰਪਨਾ ਦੂਸਰੇ ਕਲਾਕਾਰਾਂ ਨਾਲੋਂ ਵੱਡੀ ਤੇ ਵੱਖਰੀ ਹੈ।
ਅਰਪਨਾ ਇੱਕ ਸਵੈ-ਸਿੱਖਿਅਤ ਚਿੱਤਰਕਾਰ ਹੈ। ਉਸ ਦੀ ਇੱਕ ਆਪਣੀ ਸ਼ੈਲੀ ਹੈ। ਉਸ ਦੇ ਰੰਗਾਂ, ਆਕਾਰਾਂ ਵਿੱਚ ਇੱਕ ਪਵਿੱਤਰਤਾ, ਇੱਕ ਕੁਆਰਾਪਨ ਹੈ ਜੋ ਦਰਸ਼ਕਾਂ ਨੂੰ ਕੀਲ ਲੈਂਦਾ ਹੈ। ਭਾਰਤੀ ਕਲਾ ਦੀਆਂ ਰਵਾਇਤੀ ਸ਼ੈਲੀਆਂ ਜਿਵੇਂ ਕਿ ਵਰਲੀ, ਗੌਂਡ, ਮਧੂਬਨੀ, ਪਹਾੜੀ ਲਘੂ ਚਿੱਤਰ ਸ਼ੈਲੀਆਂ ਦੇ ਅਧਿਐਨ ਨੇ ਉਸ ਦੀ ਕਲਾ ਭਾਸ਼ਾ ਨੂੰ ਸਮਰੱਥ ਤੇ ਪਛਾਣਯੋਗ ਬਣਾਇਆ ਹੈ।
ਉਸ ਚਿੱਤਰਕਾਰੀ ਦੀ ਸ਼ੁਰੂਆਤ ਆਪਣੇ ਆਲੇ-ਦੁਆਲੇ ਤੋਂ ਕੀਤੀ ਜਿਵੇਂ ਕਿ ਮਾਂ-ਧੀਜਾਂ ਨੌਕਰਾਣੀਚਿੱਤਰ ਹਨ।1980-81 ਵਿੱਚ ਗ਼ੈਰਹਾਜ਼ਰ ਸਰੋਤੇਵਰਗੇ ਚਿੱਤਰ ਆਉਂਦੇ ਹਨ, ਜਿਨ੍ਹਾਂ ਵਿੱਚ ਆਪਣੀ ਧੁਨ ਚ ਮਸਤ ਇੱਕ ਕਲਾਕਾਰ ਆ ਰਿਹਾ ਹੈ, ਸਰੋਤੇ ਨਹੀਂ ਹਨ, ਕੁਰਸੀਆਂ ਖਾਲੀ ਹਨ। ਚਿੱਤਰਾਂ ਵਿੱਚ ਸਮਾਜ ਚ ਵਿਆਪਕ ਕਲਾ ਦੀ ਦੁਰਗਤੀ ਦ੍ਰਿਸ਼ਟਮਾਨ ਹੁੰਦੀ ਹੈ। 1984 ਵਿੱਚ ਦਿੱਲੀ ਚ ਹੋਇਆ ਸਿੱਖਾਂ ਦਾ ਕਤਲੇਆਮ ਕਲਾਕਾਰ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੰਦਾ ਹੈ ਪਰ ਚਿੱਤਰ ਕਿਤੇ ਵੀ ਬੜਬੋਲੇ ਨਹੀਂ ਹੁੰਦੇ। ਹਿੰਸਾ ਸੰਕੇਤਕ ਰੂਪ ਵਿੱਚ ਹੈ, ਜਿਸ ਕਰਕੇ ਪ੍ਰਭਾਵ ਹੋਰ ਮਾਰਮਿਕ ਹੋ ਜਾਂਦਾ ਹੈ। ਮੌਤ ਹੈ, ਪਰ ਨਾਲ ਹੀ ਜ਼ਿੰਦਗੀ ਅਤੇ ਉਮੀਦ ਵੀ ਨਜ਼ਰ ਆਉਂਦੀ ਰਹਿੰਦੀ ਹੈ। ਸੁਹਜ ਦੀ ਪਕੜ ਬਰਕਰਾਰ ਰਹਿੰਦੀ ਹੈ।
ਵਰਿੰਦਾਵਨ ਦੀਆਂ ਵਿਧਵਾਵਾਂਵਿੱਚ ਅਰਪਨਾ ਮਿੱਥ ਨੂੰ ਉਵੇਂ ਜਿਵੇਂ ਪਰਵਾਨ ਨਹੀਂ ਕਰਦੀ। ਉਨ੍ਹਾਂ ਨੂੰ ਉਲਟਦੀ ਪਲਟਦੀ ਹੈ। ਬਹੁਤ ਸਾਰੇ ਚਿੱਤਰ ਕਲਾਕਾਰ ਦੇ ਸਿੱਧੇ ਪ੍ਰਤੱਖਣ ਚੋਂ ਉਪਜਦੇ ਹਨ ਪਰ ਅਮੂਰਤ ਤੇ ਦਾਰਸ਼ਨਿਕ ਹੁੰਦੇ ਜਾਂਦੇ ਹਨ।ਅਰਪਨਾ ਦੀਆਂ ਔਰਤਾਂ ਧਰਤੀ ਵਿੱਚੋਂ ਨਿਕਲੀਆਂ ਤੇ ਪ੍ਰਕਿਰਤੀ ਨਾਲ ਇਕਸੁਰ ਵਿਖਾਈ ਦਿੰਦੀਆਂ ਹਨ। ਉਨ੍ਹਾਂ ਦਾ ਬਾਕੀ ਦੀ ਸਪੇਸ ਨਾਲ ਵਿਰੋਧ ਨਹੀਂ ਹੈ।ਮਰਦ ਸਾਧੂ ਸੁਭਾਅ ਹਨ। ਉਸ ਦੇ ਚਿੱਤਰਾਂ ਵਿੱਚ ਬੁੱਧ ਹੈ, ਨਾਨਕ ਹੈ, ਕਬੀਰ ਹੈ, ਪਰ ਉਹ ਉਸ ਤਰ੍ਹਾਂ ਦੇ ਨਹੀਂ ਜਿਹੋ-ਜਿਹੇ ਬੁੱਧ, ਨਾਨਕ ਜਾਂ ਕਬੀਰ ਸਾਡੇ ਚੇਤੇ ਵਿੱਚ ਹਨ।ਉਸ ਦੀ ਸੋਹਣੀ ਦਾ ਪਿਆਰ ਕਿਸੇ ਮਿਣਤੀ ਵਿੱਚ ਮਿਣਿਆ ਨਹੀਂ ਜਾ ਸਕਦਾ। ਅਰਪਨਾ ਦਾ ਕਬੀਰ ਪਾਣੀ ਬੁਣਦਾ ਹੈ। ਕਢਾਈ ਕਰ ਰਹੀਆਂ ਔਰਤਾਂ ਦੇ ਹੱਥ ਵਿੱਚ ਧਾਗਾ ਹੈ ਪਰ ਚਾਦਰ ਦੀ ਥਾਂ ਸਮਾਂ ਹੈ, ਧਰਤੀ ਹੈ, ਆਕਾਸ਼ ਹੈ। ਜੋ ਕੁਝ ਵੀ ਨਵਾਂ ਹੱਥ ਵਿੱਚ ਆਉਂਦਾ ਹੈ, ਅਰਪਨਾ ਉਸੇ ਨਾਲ ਸੋਚਣ ਲੱਗਦੀ ਹੈ। ਇਸੇ ਕਰਕੇ ਕਿਤੇ ਵੀ ਦੁਹਰਾਅ ਜਾਂ ਬੇਹਾਪਣ ਨਹੀਂ। ਆਕਾਰ ਅਤੇ ਰੰਗ ਮੌਲਿਕ ਅਤੇ ਪਰਿਵਰਤਨਸ਼ੀਲ ਰਹਿੰਦੇ ਹਨ।
ਅਰਪਨਾ ਕਹਿੰਦੀ ਹੈ ਸਮੇਂ ਨੂੰ ਉਹ ਇੱਕ ਤਾਨਾਸ਼ਾਹ ਵਾਂਗ ਨਹੀਂ ਸੋਚਦੀ, ਜਿਹੜਾ ਜੀਵਨ ਤੇ ਹੁਕਮਰਾਨੀ ਕਰਦਾ ਹੈ। ਉਸ ਲਈ ਸਮਾਂ ਕਿਤੇ ਨਾ ਖ਼ਤਮ ਹੋਣ ਵਾਲਾ ਪਸਾਰ ਹੈ, ਜਿੱਥੇ ਦਿਨ ਪਿੱਛੋਂ ਰਾਤ, ਰਾਤ ਪਿੱਛੋਂ ਦਿਨ ਦਾ ਇੱਕ ਲਗਾਤਾਰ ਸਿਲਸਿਲਾ ਹੈ। ਉਸ ਦੇ ਚਿੱਤਰ ਸਮਾਂ ਹੌਲੀ ਬੀਤਦਾ ਹੈਵਿੱਚ ਇੱਕ ਔਰਤ ਹੈ, ਇੱਕ ਉਸ ਦੀ ਪਰਛਾਈ। ਦੋਵੇਂ ਸਮੇਂ ਨੂੰ ਬੁਣ ਰਹੀਆਂ ਹਨ। ਉਹ ਕਹਿੰਦੀ ਹੈ, ਕਲਾ ਉਸ ਲਈ ਇੱਕ ਅਧਿਆਤਮਕ ਅਭਿਆਸ ਹੈ, ਇੱਕ ਰੱਬੀ ਦੇਣ, ਨਹੀਂ ਤਾਂ ਹੋਰ ਕਿੰਨੇ ਕੰਮ ਹਨ ਬੰਦੇ ਦੇ ਕਰਨ ਲਈ। ਤੁਸੀਂ ਇੱਕ ਔਜ਼ਾਰ ਹੋ ਉਸ ਦੇ ਹੱਥ ਵਿੱਚ। ਮੈਂ ਸੋਚਨੀ ਹਾਂ ਮੈਂ ਇਹ ਟੋਟਲ ਸਮਰਪਣ ਪ੍ਰਾਪਤ ਕਰ ਲਿਆ ਹੈ। ਮੈਨੂੰ ਨਹੀਂ ਪਤਾ ਕੱਲ੍ਹ ਦਾ ਦਿਨ ਮੇਰੇ ਲਈ ਕੀ ਲੈ ਕੇ ਆਏਗਾ। ਹਰ ਦਿਨ ਸਵੇਰੇ ਜਿਵੇਂ ਮੇਰਾ ਇੱਕ ਨਵਾਂ ਜਨਮ ਹੁੰਦਾ ਹੈ। -ਗੁਲ ਚੌਹਾਨ
 ( ਪੰਜਾਬੀ ਟ੍ਰਿਬਿਊਨ  15 ਸਤੰਬਰ –   2012)

ਕਲਾ ਪੁਸਕਤਾਂ
ਪਬਲੀਕੇਸ਼ਨ ਬਿਉਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀਆਂ ਕਲਾ ਬਾਰੇ ਪੰਜਾਬੀ ਪੁਸਤਕਾਂ
1 ਭਾਰਤ ਵਿਚ ਆਧੁਨਿਕ ਕਲਾ : ਸਰੋਜ ਚਮਨ ,   ਮੁੱਲ  300-00,   ISBN 81-302-0169-0
2 ਭਾਰਤੀ ਸੌਦਰਯ ਸ਼ਾਸਤਰ : ੳ. ਪੀ.  ਭਾਰਦਵਾਜ,  ਮੁੱਲ  340-00ISBN 81-302-0194-1
3 ਸੌਦਰਯ ਸ਼ਾਸਤਰ: ਸਰੋਜ ਚਮਨ,  ਮੁੱਲ 300-00ISBN 81-7380-324-2
4 ਅੰਮ੍ਰਿਤਾ ਸ਼ੇਰਗਿੱਲ : ਜੀਵਨ ਤੇ ਕਲਾ : ਡਾ਼ ਤੇਜਵੰਤ ਸਿੰਘ ਗਿੱਲ,  ਮੁੱਲ  360-00, ISBN 81-302-0105-4
5 ਭਾਰਤੀ ਚਿੱਤਰਕਲਾ ਤੇ ਮੂਰਤੀਕਲਾ ਦਾ ਇਤਿਹਾਸ ਅਤੇ ਕਲਾ-ਤੱਤਵ : ਸਰੋਜ ਚਮਨ,  ਮੁੱਲ 300-00
6 ਆਧੁਨਿਕ ਚਿੱਤਰ ਕਲਾ : ਪੀ਼ ਐਸ਼ ਅਰਸ਼ੀ,  ਮੁੱਲ 175-00ISBN 81-7380-283-1
7 ਸੂਹਜ ਸ਼ਾਸਤਰ : ਡਾ਼ ਰੋਸ਼ਨ ਲਾਲ ਆਹੂਜਾ,  ਮੁੱਲ  180-00, ISBN 81-7380-734-5
8 ਪੰਜਾਬੀ ਚਿੱਤਰਕਾਰ : ਅਜਾਇਬ ਚਿੱਤਰਕਾਰ, ਮੁੱਲ  130-00, ISBN 81-7380-119-3
9 ਪੰਜਾਬ ਦੇ ਕੰਧ ਚਿੱਤਰ : ਕੰਵਰਜੀਤ ਸਿੰਘ ਕੰਗ,  ਮੁੱਲ   85-00
10 ਆਧੁਨਿਕ ਚਿੱਤਰਕਲਾ ਦੀ ਜਾਣ ਪਛਾਣ : ਹਰਦੇਵ ਸਿੰਘ,  ਮੁੱਲ  12-00
11 ਫਾਈਨ ਆਰਟ (ਕੋਮਲ ਕਲਾ) : ਕੁਲਵੰਤ ਸਿੰਘ,  ਮੁੱਲ  200-00, ISBN 81-7380-726-4
12 ਰੇਖਾ ਤੇ ਰੰਗ : ਪ੍ਰਕਾਸ਼ ਨਰੂਲਾ,  ਮੁੱਲ   20-00
13 ਪੰਜਾਬ ਪੇਟਿੰਗ : ਕੇ਼ ਸੀ਼ ਆਰੀਅਨ,  ਮੁੱਲ   45-00
14 ਕਲਾ, ਸਾਹਿੱਤ ਅਤੇ ਸਭਿਆਚਾਰ-ਲੂ-ਸ਼ੁਨ : ਚਮਨ ਲਾਲ (ਸੰਪਾ਼ ਤੇ ਅਨੁ਼), ਮੁੱਲ 150-00, ISBN 81-7380-368-4
15 ਭਾਰਤੀ ਕਲਾ ਦੇ ਪੰਜ ਹਜਾਰ ਸਾਲ : ਹਰਮਨ ਗੋਇਟਜ,  ਪ੍ਰੋ਼ ਅਮੀਰ ਸਿੰਘ, ਪ੍ਰੋ਼ ਹਰਜਿੰਦਰ ਸਿੰਘ ਬਰਾੜ (ਅਨੁਵਾਦਕ),  ਮੁੱਲ  370-00, ISBN 81-7380-196-7
16 ਭਾਰਤ ਦੀਆਂ ਝਾਕੀਆਂ : ਐਸ਼ ਜੀ਼ ਠਾਕਰ ਸਿੰਘ,  ਮੁੱਲ 470-00, ISBN 81-7380-801-5
17 ਆਧੁਨਿਕ ਭਾਰਤੀ ਮੂਰਤੀਕਲਾ ਅਤੇ ਚਿੱਤਰਕਲਾ ਦਾ ਇਤਿਹਾਸ : ਡਾ਼  ਸੀ਼ ਐਲ਼ ਵਰਮਾ, ਮੁੱਲ 90-00, ISBN 81-7380-886-4
1ਸੋਭਾ ਸਿੰਘ ਜੀਵਨ ਤੇ ਸਖਸੀਅਤ ਹਰਬੀਰ ਸਿੰਘ ਭੰਵਰ,  ਪੰਜਾਬੀ ਯੁਨੀਵਰਸਿਟੀ, ਪਟਿਆਲਾ ,  ਮੁੱਲ  75

ਗੁਰੂ ਨਾਨਕ ਦੇਵ ਯੂਨੀਵਰਸਿਟੀ, ਪ੍ਰੈਸ ਤੇ ਪਬਲੀਕੇਸ਼ਨ ਵਿਭਾਗ ਦੀਆਂ ਕਲਾ ਬਾਰੇ ਪੁਸਤਕਾਂ
1   The Great Artists of Punjab,  Balwant Gargi ,  2003 , ਮੁੱਲ  150.00
2   Painter of the  Divine : Sobha Singh, Dr. Madanjit Kaur,  1987, ਮੁੱਲ  150.00
3   B-40 Janam Sakhi Guru Nanak, Baba Nanak Paintings Dr. S.S. Hans (Ed. ) 1987,  ਮੁੱਲ  500.00

ਹੋਰ ਪਬਲੀਸ਼ਰਾਂ ਦੀਆਂ ਪੁਸਤਕਾਂ
ਕਲਾ ਵਾਹਿਗੁਰੂ ਦੀ:  ਚਿੱਤਰਕਾਰ ਸੋਭਾ ਸਿੰਘ, ਨਵਯੁੱਗ ਪ੍ਰਕਾਸ਼ਨ,  ਮੁੱਲ 500
ਜਗਤਾਰਜੀਤ:  ਰੰਗ ਤੇ ਲਕੀਰਾਂ, ਸਿੰਘ ਬ੍ਰਦਰਜ, ਮੁੱਲ 180,  ISBN 81-7205-371-1
ਹਿੰਦੋਸਤਾਨੀ ਕਲਾ :  ਪਿਆਰਾ ਸਿੰਘ ਪਦਮ, ਕਲਮ ਮੰਦਰ, ਲੋਅਰ ਮਾਲ, ਪਟਿਆਲਾ
ਪੰਜਾਬੀ ਚਿੱਤਰਕਾਰ: ਚਿੱਤਰਕਾਰ ਜਰਨੈਲ ਸਿੰਘ, ਪੰਜਾਬ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ
ਵਿਸ਼ਵ ਦੇ ਪ੍ਰਸਿੱਧ ਚਿੱਤਰਕਾਰ:  ਚਿੱਤਰਕਾਰ ਜਰਨੈਲ ਸਿੰਘ, ਯੂਨੀਸਟਾਰ ਬੁੱਕਸ, 2010, ਮੁੱਲ 125, ISBN 978-81-7142-985-1
ਪੰਜਾਬ ਦੇ ਸਮਕਾਲੀ ਚਿੱਤਰਕਾਰ : ਲਲਿਤ ਕਲਾ ਅਕਾਦਮੀ. ਚੰਡੀਗੜ੍ਹ, 1981

KANWARJIT SINGH KANG,
Wall Paintings of Punjab and Haryana : Kanwarjit Singh Kang, Atma Ram & Sons, Delhi, India, 1985,
Punjab, Art and Culture : Kang Kanwarjit Singh, Majestic Books (London), ISBN: 8170430968
PUNJAB ART AND CULTURE :  KANWARJIT SINGH KANG, Price: Rs.450  
Art and Archaeology of Punjab: KANWARJIT SINGH KANG,  Sundeep Prakashan,  ISBN 8185067619
ਲੋਕ ਕਲਾ ਕੰਵਰਜੀਤ ਸਿੰਘ ਕੰਗPrice: Rs.15
ਪੰਜਾਬ ਦੇ ਕੰਧ ਚਿੱਤਰ : ਕੰਵਰਜੀਤ ਸਿੰਘ ਕੰਗ,  ਮੁੱਲ   85-00

R.P. Srivastava
Punjab Painting: Study in Art and Culture :  R.P. Srivastava, Brill Academic Pub,  ISBN 0391025600
Splendours of Patiala Art :  S.P. Srivastava, R.P. Srivastava, Harman Pub. House, ISBN 8186622748
Studies in Panjab Sculpture :  S.P. Srivastava, R.P. Srivastava, A.P.H. Pub Corp, ISBN 8176481734
Art and Archeology of Punjab : R. P. Srivastava , 1990 Asian Publications

ਚਿੱਤਰਕਾਰ ਸੋਭਾ ਸਿੰਘ ਬਾਰੇ ਪੁਸਤਕਾਂ
Art of Sobha Singh (1984) Dr. M.S. Randhawa Punjab Arts Council, Chandigarh ਮੁੱਲ  25
Painter of the Divine Sobha Singh (1986) , Dr. Madanjit Kaur,  Guru Nanak Dev University , ਮੁੱਲ  150
ਕਲਾ ਵਾਹਿਗੁਰੂ ਦੀ (1991)ਸੋਭਾਸਿੰਘ ਸੋਭਾਸਿੰਘ ਆਰਟ ਗੈਲਰੀ,  ਅੰਦਰੇਟਾ ਹਿਮਾਚਲ ਪ੍ਰਦੇਸ 176103,  ਮੁੱਲ 500
Sobha Singh Artist (1995),  Dr. Kulwant Singh Khokhar,  Punjabi University, Patiala  ਮੁੱਲ 180
ਸੋਭਾ ਸਿੰਘ ਜੀਵਨ ਤੇ ਸਖਸੀਅਤ ਹਰਬੀਰ ਸਿੰਘ ਭੰਵਰ,  ਪੰਜਾਬੀ ਯੁਨੀਵਰਸਿਟੀ, ਪਟਿਆਲਾ ,  ਮੁੱਲ  75
ਸਰਦਾਰ ਸੋਭਾ ਸਿੰਘ ਸਿਮਰਤੀ ਗ੍ਰੰਥ,  ਪੁਰਦਮਨ ਸਿੰਘ ਬੇਦੀ, ਗੁਰਭਜਨ ਗਿੱਲਜਸਵੰਤ ਪਰਿੰਟਰ, ਲੁਧਿਆਣਾ,  ਮੁੱਲ 400
Soul and Principles (2002),  Dr. Kulwant Singh Khokhar,  Sobha Singh Art Gallery, Andretta, ਮੁੱਲ 200
Divine Painter Sobha Singh, Dr. Kulwant Singh Khokhar,  Sobha Singh Art Gallery, Andretta , ਮੁੱਲ 195
Saint-Philosopher-Artist,  Sobha Singh Memorial Art Society , ਮੁੱਲ 250