ਪੰਜਾਬੀ ਯੂਨੀਵਰਸਿਟੀ ਕਲਾ ਅਜਾਇਬ ਘਰ ( Punjabi university museum and art gallery)
ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੰਜਾਬ ਦੀ ਕਲਾ, ਸਭਿਆਚਾਰ ਅਤੇ ਵਿਰਾਸਤ ਨੂੰ ਸੰਭਾਲਣ ਲਈ 1972 ਵਿਚ ਅਜਾਇਬ ਘਰ ਅਤੇ ਆਰਟ ਗੈਲਰੀ ਸ਼ੁਰੂ ਕੀਤੀ। ਇਸਦੀ ਇਮਾਰਤ ਵਾਈਸ ਚਾਂਸਲਰ ਸ੍ਰੀ ਕਿਰਪਾਲ ਸਿੰਘ ਨਾਰੰਗ ਦੇ ਸਮੇਂ ਬਣੀ ਅਤੇ ਇਸਦਾ ਉਦਘਾਟਨ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਜੀ ਨੇ ਕੀਤਾ। ਇਸ ਦਾ ਮੁੱਖ ਮਕਸਦ ਪੰਜਾਬ ਦੀ ਕਲਾ, ਸਭਿਆਚਾਰ ਅਤੇ ਵਿਰਾਸਤ ਨੂੰ ਸੰਭਾਲਣ, ਵਿਕਸਤ ਕਰਨ ਦੇ ਨਾਲ-ਨਾਲ ਕਲਾਕਾਰਾਂ ਨੂੰ ਉਤਸ਼ਾਹਤ ਕਰਨਾ, ਉਨ੍ਹਾਂ ਨੂੰ ਉਭਾਰਨਾ, ਉਨ੍ਹਾਂ ਦੇ ਕੰਮਾਂ ਦੀ ਜਾਚ ਕਰਕੇ ਨਵੇਂ ਰਾਹ ਦਿਖਾਉਣਾ ਹੈ। ਇਸਦਾ ਮੁੱਖ ਮਕਸਦ ਵਰਕਸ਼ਾਪਾਂ, ਪ੍ਰਦਰਸ਼ਨੀਆਂ ਰਾਹੀਂ ਕਲਾਕਾਰਾਂ ਨੂੰ ਵਧੀਆ ਮੌਕੇ ਪ੍ਰਦਾਨ ਕਰਨਾ ਹੈ। ਇਹ ਅਜਾਇਬ ਘਰ ਲਗਾਤਾਰ ਕਲਾਕਾਰਾਂ ਨੂੰ ਕੰਮ ਵਿਚ ਨਿਖਾਰ ਲਿਆਉਣ ਅਤੇ ਉੱਤਮਤਾ ਦਰਸਾਉਣ ਲਈ ਉਤਸ਼ਾਹਿਤ ਕਰਦਾ ਹੈ।
ਅਜਾਇਬ ਘਰ ਅਤੇ ਆਰਟ
ਗੈਲਰੀ 1996 ਵਿਚ ਹੋਈ ਸ਼ਾਨਦਾਰ ਭਾਰਤੀ ਸਾਇੰਸ ਕਾਂਗਰਸ ਸਮੇਂ ਚੰਗੀ ਤਰ੍ਹਾਂ ਸਜਾਈ-ਸੰਵਾਰੀ ਗਈ।
ਇਸ ਵਿੱਚ ਚਾਰ ਗੈਲਰੀਆਂ ਉਪਲੱਬਧ ਕਰਵਾਈਆਂ ਗਈਆਂ ਹਨ। ਇਸਦੀ ਗੋਲ ਗੈਲਰੀ, ਬੁੱਧ ਸਤੂਪ ਦੇ ਸਮਰੂਪ ਹੈ। ਇਸ ਗੋਲ ਗੈਲਰੀ ਵਿਚ ਪੰਜਾਬੀ ਦੇ ਜਾਣੇ
ਪਛਾਣੇ ਕਲਾਕਾਰਾਂ ਦੀਆਂ ਕਲਾ ਕਿਰਤਾਂ ਪ੍ਰਦਰਸ਼ਿਤ ਹਨ ਅਤੇ ਇਹ ਗੈਲਰੀ ਅੰਤਰਰਾਸ਼ਟਰੀ ਪੱਧਰ ਦੀਆਂ
ਕਲਾਕ੍ਰਿਤਾਂ ਨਾਲ ਸਜੀ ਹੋਈ ਹੈ।
ਇਸਤੋਂ ਇਲਾਵਾ ਦੋ ਹੋਰ
ਗੈਲਰੀਆਂ ਪੰਜਾਬੀ ਲੋਕ ਕਲਾ ਅਤੇ ਸਭਿਆਚਾਰ ਦੀਆਂ ਨਮੂਨੇ ਦੀਆਂ ਵਸਤਾਂ ਨਾਲ ਸ਼ਿੰਗਾਰੀਆਂ ਹੋਈਆਂ
ਹਨ। ਇਸ ਵਿੱਚ ਸਿੱਖ ਗੁਰੂ ਸਾਹਿਬਾਨ ਦੇ ਲਘੂ ਚਿੱਤਰ ਵੀ ਹਨ। ਤੀਸਰੀ ਗੈਲਰੀ ਵਿੱਚ ਕਲਾਕਾਰਾਂ
ਦੀਆਂ ਕਲਾਕ੍ਰਿਤਾਂ ਪ੍ਰਦਰਸ਼ਨੀਆਂ ਹੁੰਦੀਆਂ ਰਹਿੰਦੀਆਂ ਹਨ। ਅਜਾਇਬ ਘਰ ਅਤੇ ਆਰਟ ਗੈਲਰੀ ਦਾ
ਮਹੱਤਵਪੂਰਨ ਭਾਗ ਬੁੱਤ ਤਰਾਸ਼ ਪਾਰਕ ਹੈ। ਫਰਵਰੀ 1980 ਵਿਚ ਬੁੱਤ ਤਰਾਸ਼ੀ ਦੇ ਸਬੰਧ ਵਿਚ ਇੱਥੇ ਅੰਤਰਰਾਸ਼ਟਰੀ ਸੰਮੇਲਨ
ਕਰਵਾਇਆ ਗਿਆ, ਜਿਸਨੂੰ ਪੰਜਾਬ ਸਰਕਾਰ ਵੱਲੋਂ ਖ਼ਾਸ ਮਾਲੀ ਸਹਾਇਤਾ ਦਿੱਤੀ
ਗਈ ਸੀ। ਇੱਥੇ ਪ੍ਰਦਰਸ਼ਿਤ ਬੁੱਤਤਰਾਸ਼ੀ ਕਲਾ ਇਕ ਤਰ੍ਹਾਂ ਨਾਲ ਅੰਤਰਰਾਸ਼ਟਰੀ ਸਭਿਆਚਾਰ ਦੀ ਨੁਮਾਇਸ਼
ਹੈ।
No comments:
Post a Comment
Comment Here